blog

how to use Ratchet Straps

ਕਿਵੇਂ ਕਰੀਏ ਰੈਚੇਟ ਸਟ੍ਰੈਪ ਦੀ ਵਰਤੋਂ ਜਾਣੋ ਇਸਦੇ ਤਰੀਕੇ

Loading

ਰੈਚੇਟ ਸਟ੍ਰੈਪ ਕੀ ਹੈ ?

ਰੈਚੇਟ ਸਟ੍ਰੈਪ ਪੋਲਿਸਟਰ ਵੈਬਿੰਗ ਤੋਂ ਬਣੇ ਕਾਰਗੋ ਟਾਈ-ਡਾਊਨ ਸਟ੍ਰੈਪ ਹੁੰਦੇ ਹਨ। ਇਹਨਾਂ ਦੀ ਵਰਤੋਂ ਇੱਕ ਬੰਦ ਟ੍ਰੇਲਰ ਦੇ ਅੰਦਰੂਨੀ ਹਿੱਸੇ ਦੇ ਪਾਸਿਆਂ ‘ਤੇ ਮਾਲ ਦੇ ਟੁਕੜਿਆਂ ਨੂੰ ਸੁਰੱਖਿਅਤ ਕਰਨ ਲਈ ਅਤੇ ਉਹਨਾਂ ਨੂੰ ਬੰਨਣ ਲਈ ਕੀਤੀ ਜਾਂਦੀ ਹੈ, ਰੈਚੇਟ ਸਟ੍ਰੈਪ ਉਹ ਫਾਸਟਨਰ ਹੁੰਦੇ ਹਨ ਜੋ ਕਿ ਭਾਰੀ ਸਮਾਨ ਨੂੰ ਸੁਰੱਖਿਅਤ ਕਰਨ ਦੇ ਲਈ ਵਰਤੇ ਜਾਂਦੇ ਹਨ, ਖ਼ਾਸ ਕਰ ਆਵਾਜਾਈ ਦੇ ਦੌਰਾਨ। ਜੇਕਰ ਰੈਚੇਟ ਸਟ੍ਰੈਪ ਦੀ ਵਰਤੋਂ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਇਹ ਸਟ੍ਰੈਪ ਕਈ ਤਰ੍ਹਾਂ ਦੇ ਭਾਰਾਂ ਅਤੇ ਕਾਰਗੋ ਆਕਾਰਾਂ ਨੂੰ ਸਹਾਰਾ ਦਿੰਦੇ ਹਨ, ਜੇਕਰ ਤੁਸੀਂ ਆਪਣੇ ਰੈਚੇਟ ਸਟ੍ਰੈਪਾਂ ਦੀ ਵਰਤੋਂ ਸਹੀ ਢੰਗ ਨਾਲ ਕਰਨਾ ਚਾਹੁੰਦੇ ਹੋ ਤਾਂ ਪਹਿਲਾਂ ਇਸਨੂੰ ਮੈਂਡਰਲ ਰਾਹੀਂ ਸਟ੍ਰੈਪ ਨੂੰ ਥਰਿੱਡ ਕਰੋ ਤੇ ਫ਼ਿਰ ਇਸਨੂੰ ਕੱਸਣ ਵਾਸਤੇ ਰੈਚੇਟ ਨੂੰ ਕ੍ਰੈਂਕ ਕਰੋ, ਫਿਰ ਇਸਨੂੰ ਛੱਡਣ ਲਈ ਰਿਲੀਜ਼ ਟੈਬ ਨੂੰ ਦਬਾਓ ਅਤੇ ਰੈਚੇਟ ਨੂੰ ਖੋਲ ਦੀਓ। 

ਰੈਚੇਟ ਟਾਈ ਡਾਊਨ ਸਟ੍ਰੈਪਸ ਦੀ ਵਰਤੋਂ

  • ਰੈਚੇਟ ਖੋਲ੍ਹਣ ਲਈ ਰਿਲੀਜ਼ ਕੈਚ ਦੀ ਵਰਤੋਂ ਕਰੋ।
  • ਰੈਚੇਟ ਨੂੰ ਬੰਦ ਕਰੋ ਅਤੇ ਫਿਰ ਉਸਨੂੰ ਪਲਟੋ 
  • ਖੁਲ੍ਹੇ ਸਲਾਟ ਦੀ ਵਰਤੋਂ ਕਰਦੇ ਹੋਏ ਪੱਟੀ ਨੂੰ ਥਰਿੱਡ ਕਰੋ
  • ਅੰਤਮ ਫਿਟਿੰਗਾਂ ਨੂੰ ਬਚਾਓ 
  • ਸਟ੍ਰੈਪ ਦਾ ਖਾਲੀ ਸਿਰਾ ਖਿੱਚੋ 
  • ਹੁਣ ਰੈਚੇਟ ਨੂੰ ਪੂਰੀ ਤਰਾਂ ਕੱਸੋ
  • ਰੈਚੇਟ ਦੇ ਹੈਂਡਲ ਨੂੰ ਬੰਦ ਕਰੋ ਅਤੇ ਉਸਨੂੰ ਲਾਕ ਕਰੋ 
  • ਰਿਲੀਜ਼ ਕੀਤੇ ਹੈਂਡਲ ਨੂੰ ਖਿੱਚੋ ਤੇ ਇਸਨੂੰ ਫੜੋ 

ਵਰਤੋਂ ਕਰਨ ਤੋਂ ਬਾਅਦ ਇਸਦੀ ਜਾਂਚ ਕਰੋ, ਫਿਰ ਲਪੇਟ ਦੀਓ ਤੇ ਸਟੋਰ ਕਰੋ 

1. ਰੈਚੇਟ ਖੋਲ੍ਹਣ ਲਈ ਰਿਲੀਜ਼ ਕੈਚ ਦੀ ਵਰਤੋਂ ਕਰੋ।

ਰਿਲੀਜ਼ ਕੈਚ ਨੂੰ ਰਿਲੀਜ਼ ਲੀਵਰ ਵੀ ਕਿਹਾ ਜਾਂਦਾ ਹੈ , ਇਸਦੀ ਵਰਤੋਂ ਰੈਚੇਟ ਹੈਂਡਲ ਅਤੇ ਐਕਸਲ ਨੂੰ ਇੱਕੋ ਸਮੇਂ ਤੇ ਉਪਰ ਚੱਕਣ ਲਈ ਕਰੋ ਅਤੇ ਰੈਚੇਟ ਨੂੰ ਪੂਰੀ ਤਰ੍ਹਾਂ ਖੁੱਲ੍ਹਾ ਪਲਟੋ। ਖੁੱਲ੍ਹੇ ਰੈਚੇਟ ਨੂੰ ਆਪਣੇ ਸਾਹਮਣੇ ਇੱਕ ਮੇਜ਼ ‘ਤੇ ਰੱਖੋ ਤਾਂ ਜੋ ਸਪਾਈਕਡ ਪਹੀਏ ਉੱਪਰ ਵੱਲ ਮੂੰਹ ਕਰ ਰਹੇ ਹੋਣ।

ਰਿਲੀਜ਼ ਕੈਚ ਰੈਚੇਟ ਦੇ ਉੱਪਰਲੇ ਹਿੱਲਣਯੋਗ ਟੁਕੜੇ ਦੇ ਕੇਂਦਰ ਵਿੱਚ ਸਥਿਤ ਹੁੰਦਾ ਹੈ। 

See also  Pro Tips On How To Protect Your Cargo Using Ratchet Tie Down Straps

ਇਸਦੇ ਤੀਜ਼ੇ ਪੜਾਅ ਵਿੱਚ ਇਸ ਖੁੱਲ੍ਹਣ ਵਿੱਚੋਂ ਪੱਟੀ ਨੂੰ ਲੰਘਾਓਗੇ।

2. ਰੈਚੇਟ ਨੂੰ ਬੰਦ ਕਰੋ ਅਤੇ ਫਿਰ ਉਸਨੂੰ ਪਲਟੋ   

ਰੈਚੇਟ ਨੂੰ ਇਸ ਤਰ੍ਹਾਂ ਬੰਦ ਕਰੋ ਕਿ ਤੁਸੀਂ ਐਕਸਲ ਅਸੈਂਬਲੀ ਤੱਕ ਪਹੁੰਚ ਕਰ ਸਕੋ। ਤੁਸੀ ਰਿਲੀਜ਼ ਕੈਚ ਨੂੰ ਉੱਪਰ ਖਿੱਚ ਕੇ ਅਤੇ ਰੈਚੇਟ ਨੂੰ ਪਲਟ ਕੇ ਵੀ ਕਰ ਸਕਦੇ ਹੋ,ਤਾਂ ਜੋ ਕੋਗ (ਸਪਾਈਕਡ ਵ੍ਹੀਲ) ਉੱਪਰ ਵੱਲ  ਮੂੰਹ ਕਰਦੇ ਹੋਣ 

3. ਖੁਲ੍ਹੇ ਸਲਾਟ ਦੀ ਵਰਤੋਂ ਕਰਦੇ ਹੋਏ ਪੱਟੀ ਨੂੰ ਥਰਿੱਡ ਕਰੋ

  • ਰੈਚੇਟ (ਮੈਂਡਰਲ) ਦੇ ਹੇਠਾਂ ਖੁੱਲ੍ਹੇ ਸਲਾਟ ਨੂੰ ਲਵੋ, ਤੇ ਫਿਰ ਸਟ੍ਰੈਪ ਨੂੰ ਰੈਚੇਟ ਦੇ ਨੀਚੇ ਲਿਆ ਕੇ ਅਤੇ ਇਸਨੂੰ ਖੁੱਲ੍ਹੇ ਸਲਾਟ ਰਾਹੀਂ ਉੱਪਰ ਵੱਲ ਧੱਕ ਕੇ ਸਟ੍ਰੈਪ ਦੇ ਖਾਲੀ ਸਿਰੇ ਨੂੰ ਥਰਿੱਡ ਕਰੋ।
  • ਤੁਸੀਂ ਫਿਰ ਇਸਨੂੰ ਐਕਸਲ ਦੇ ਆਲੇ -ਦੁਆਲੇ ਘੁਮਾਓ, ਅਤੇ ਫਿਰ ਇਸ ਪੱਟੀ ਨੂੰ ਉਸ ਮੋਰੀ ਵਿਚੋਂ ਹੀ ਵਾਪਿਸ ਸਲਾਈਡ ਕਰੋ ਜੋ ਤੁਸੀਂ ਪਹਿਲਾਂ ਵਰਤਿਆ ਸੀ। 
  • ਧਿਆਨ ਦੀਓ ਪੱਟੀ ਬਿਲਕੁਲ ਸਿੱਧੀ ਹੋਣੀ ਚਾਹੀਦੀ ਹੈ, ਅਤੇ ਰੈਚੇਟ ਦੇ ਉਲਟ ਪਾਸੇ ਪੱਟੀ ਦੇ ਦੂਜੇ ਅੱਧ ਨਾਲ ਓਵਰਲੈਪ ਹੋਣੀ ਚਾਹੀਦੀ ਹੈ।

4. ਅੰਤਮ ਫਿਟਿੰਗਾਂ ਨੂੰ ਬਚਾਓ

ਸਟ੍ਰੈਪ ਦੇ ਦੋਵੇਂ ਸਿਰਿਆਂ ਉਤੇ  ਜੁੜੇ ਐਂਡ-ਫਿਟਿੰਗਸ ਜਿਵੇਂ ਕਿ ਚੇਨ ਐਂਕਰ, ਫਲੈਟ ਹੁੱਕ, ਆਦਿ ਨੂੰ ਲਵੋ ਅਤੇ ਉਹਨਾਂ ਨੂੰ ਸਥਿਤੀ ਵਿੱਚ ਰੱਖੋ।

5. ਸਟ੍ਰੈਪ ਦਾ ਖਾਲੀ ਸਿਰਾ ਖਿੱਚੋ 

  • ਤੁਸੀਂ ਪੱਟੀ ਦੇ ਖੁੱਲ੍ਹੇ ਸਿਰੇ ਨੂੰ ਉਦੋਂ ਤੱਕ ਖਿੱਚੋ ਜਦੋ ਤੱਕ ਕਿ ਉਹ ਤੰਗ ਨਾ ਹੋ ਜਾਵੇ ,ਤਾਂ ਜੋ ਇਸਦੇ ਦੋਵਾਂ ਸਿਰਿਆਂ ਵਿੱਚ ਕੋਈ ਢਿੱਲ ਨਾ ਰਹੇ ਸਕੇ। 
  • ਜਦੋਂ ਤੁਸੀਂ ਇਸਨੂੰ ਕੱਸਣਾ ਸ਼ੁਰੂ ਕਰਦੇ ਹੋ ਤਾਂ ਰੈਚੇਟ ਦੇ ਜਾਮ ਹੋਣ ਦਾ ਖ਼ਤਰਾ ਵੀ ਹੋ ਸਕਦਾ ਹੈ, ਜੇਕਰ ਤੁਹਾਡੇ ਕੋਲ ਬਹੁਤ ਜ਼ਿਆਦਾ ਵੈਬਿੰਗ ਮੈਂਡਰਲ ਵਿੱਚੋਂ ਨਹੀਂ ਖਿੱਚੀ ਗਈ ਹੈ.
  • ਇਸਦੀ ਲੰਬਾਈ ਬਾਰੇ ਸੋਚ ਕੇ ਜ਼ਿਆਦਾ ਚਿੰਤਾ ਨਾ ਕਰੋ ,ਯਾਦ ਰੱਖੋ: ਕਿ ਤੁਸੀਂ ਇਸਨੂੰ ਬਾਅਦ ਵਿੱਚ ਵੀ ਕਦੇ ਵੀ ਕੱਸ ਸਕਦੇ ਹੋਂ। 

6. ਹੁਣ ਰੈਚੇਟ ਨੂੰ ਪੂਰੀ ਤਰਾਂ ਕੱਸੋ

  • ਰੈਚੇਟ ਦੀ ਬਾਕੀ ਬਚੀ ਹੋਈ ਢਿਲ ਨੂੰ ਦੂਰ ਕਰਨ ਲਈ ਰੈਚੇਟ ਹੈਂਡਲ ਨੂੰ ਪੰਪ ਕਰੋ ਅਤੇ ਪੱਟੀ ਨੂੰ ਪੂਰੇ ਤਰੀਕੇ ਨਾਲ ਕੱਸੋ, ਜਦੋਂ ਤੁਸੀਂ ਏਦਾਂ ਦਾ ਕੁੱਝ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਤੁਹਾਨੂੰ ਪੱਟੀ ਐਕਸਲ ਦੇ ਦੁਆਲੇ ਲਪੇਟੀ ਹੋਈ ਦੇਖਣ ਨੂੰ ਮਿਲੂਗੀ 
  • ਰੈਚੇਟਿੰਗ ਨੂੰ ਉਦੋਂ ਬੰਦ ਕਰੋ, ਜਦੋਂ ਇਕ ਵਾਰੀ ਇਹ ਤੰਗ ਅਤੇ ਸੁਰੱਖਿਅਤ ਮਹਿਸੂਸ ਹੋਵੇ।
  •  ਇਸ ਦੌਰਾਨ ਇਹ ਧਿਆਨ ਰੱਖੋ ਕਿ ਇਸਨੂੰ ਜਿਆਦਾ ਨਾ ਕੱਸਿਆ ਜਾਵੇ ਬਹੁਤ ਜ਼ਿਆਦਾ ਕੱਸਣ ਨਾਲ,ਦਬਾਅ ਅਤੇ ਤਣਾਅ ਤੁਹਾਡੇ ਪੱਟੇ ਨੂੰ ਪਾੜਨ ਅਤੇ ਟੁੱਟਣ ਵਾਲੇ ਮਾਲ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। 
  •  ਤੁਸੀਂ ਆਪਣੇ ਮਾਲ ਅਤੇ ਪੱਟੀ ਦੇ ਵਿਚਕਾਰ ਘੱਟੋ-ਘੱਟ ਇੱਕ ਉਂਗਲੀ ਜਿਨ੍ਹਾਂ ਗੈਪ ਰੱਖੋ। ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ ਹੋ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਇਸਨੂੰ ਬਹੁਤ ਜ਼ਿਆਦਾ ਕੱਸਿਆ ਗਿਆ ਹੈ ਅਤੇ ਤੁਹਾਨੂੰ ਇਸ ਪੱਟੀ ਨੂੰ ਢਿੱਲਾ ਕਰਨ ਦੀ ਲੋੜ ਹੁੰਦੀ ਹੈ।
See also  Ratchet straps and the benefits of using them

7. ਰੈਚੇਟ ਦੇ ਹੈਂਡਲ ਨੂੰ ਬੰਦ ਕਰੋ ਅਤੇ ਉਸਨੂੰ ਲਾਕ ਕਰੋ

  • ਪੱਟੀ ਨੂੰ ਪੂਰੇ ਤਰੀਕੇ ਨਾਲ ਕੱਸਣ ਤੋਂ ਬਾਅਦ ਤਾਂ ਰੈਚੇਟ ਹੈਂਡਲ ਨੂੰ ਵੀ ਪੂਰੀ ਤਰ੍ਹਾਂ ਨਾਲ ਬੰਦ ਕਰ ਦਿਓ।
  • ਤੁਸੀਂ ਇਸ ਰੈਚੇਟ ਨੂੰ ਬੰਦ ਕੀਤੀ ਹੋਈ ਸਥਿਤੀ ਵਿਚ ਵਾਪਿਸ ਪਲਟ ਕੇ ਅਤੇ ਇਸਨੂੰ ਉਦੋਂ ਤੱਕ ਦਬਾ ਕੇ ਰੱਖ ਸਕਦੇ ਹੋ, ਜਦੋਂ ਤੱਕ ਤੁਹਾਨੂੰ ਇਸਦੇ ਕੁੰਡੇ ਦੇ ਬੰਦ ਹੋਣ ਦੀ ਆਵਾਜ਼ ਸੁਣਾਈ ਨਾ ਦੇਵੇ। 
  • ਕਰ ਤੁਹਨੂੰ ਇਸਦੇ ਬੰਦ ਹੋਣ ਜਿਵੇਂ ਕਿ ਕਲਿੱਕ ਦੀ ਅਵਾਜ ਸੁਣਾਈ ਨਹੀਂ ਦਿੰਦੀ ਤਾਂ ਤੁਸੀਂ ਇਸਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੱਟੀ ਅਤੇ ਬੱਕਲ ਨੂੰ ਖਿੱਚ ਸਕਦੇ ਹੋ ,ਜੇਕਰ ਇਹ ਕਿਸੇ ਤਰੀਕੇ ਨਾਲ ਢਿੱਲਾ ਹੋ ਗਿਆ ਹੈ ਤਾਂ ਦੂਜੇ ਰੈਚੇਟ ਪੱਟੀ ਲੱਭੋ ਅਤੇ ਉਸਦੀ ਵਰਤੋਂ ਕਰੋ। ਕਿਉਕਿ ਇਹ ਤੁਹਾਡੇ ਸਮਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ 

8. ਰਿਲੀਜ਼ ਕੀਤੇ ਹੈਂਡਲ ਨੂੰ ਖਿੱਚੋ ਤੇ ਇਸਨੂੰ ਫੜੋ

  • ਪੱਟੀ ਨੂੰ ਖੋਲ੍ਹਣ ਵਾਸਤੇ, ਰਿਲੀਜ਼ ਹੈਂਡਲ ਨੂੰ ਪੂਰੀ ਤਰ੍ਹਾਂ ਨਾਲ ਖਿੱਚੋ ਅਤੇ ਫੜੋ।  ਰਿਲੀਜ਼ ਟੈਬ ਰੈਚੇਟ ਦੇ ਉੱਤੇ ਆਸਾਨੀ ਨਾਲ ਤੁਹਾਡੀ ਪਹੁੰਚ ਹੋਣੀ ਚਾਹੀਦੀ ਹੈ।
  • ਇਹ ਰੈਚੇਟ ਫੰਕਸ਼ਨ ਨੂੰ ਓਵਰਰਾਈਡ ਕਰ ਸਕਦਾ ਹੈ ਅਤੇ ਲਗੇ ਲਾਕ ਨੂੰ ਛੱਡ ਸਕਦਾ  ਤੇ ਰੈਚੇਟ ਦੇ ਹੈਂਡਲ ਨੂੰ ਖੋਲ੍ਹ ਵੀ ਸਕਦਾ ਹੈ। ਫ਼ਿਰ ਪੱਟੀ ਢਿੱਲੀ ਹੋ ਜਾਏਗੀ ਅਤੇ ਤੁਸੀਂ ਇਸਨੂੰ ਐਕਸਲ ਸਲਾਟ ਰਾਹੀਂ ਆਸਾਨੀ ਨਾਲ ਖਿੱਚ ਪਾਓਗੇ। 
  • ਰੈਚੇਟ ਨੂੰ ਪਲਟੋ ਤੇ ਫ਼ਿਰ ਇਸਨੂੰ ਖੋਲੋ ਤਾਂ ਜੋ ਇਹ ਸਮਤਲ ਹੋ ਜਾਵੇ ਅਤੇ ਰੈਚੇਟ ਦੀ ਪਕੜ ਤੋਂ ਪੱਟੀ ਨੂੰ ਬਾਹਰ ਕੱਢਿਆ ਜਾ ਸਕੇ 
See also  Mastering The Flatbed Rigging With Essential Tips

9. ਵਰਤੋਂ ਕਰਨ ਤੋਂ ਬਾਅਦ ਇਸਦੀ ਜਾਂਚ ਕਰੋ, ਫਿਰ ਲਪੇਟ ਦੀਓ ਤੇ ਸਟੋਰ ਕਰੋ 

  • ਜਦੋ ਤੁਸੀਂ ਇਸਦੀ ਵਰਤੋਂ ਕਰ ਲੈਂਦੇ ਹੋ, ਤਾਂ ਬਾਅਦ ਵਿੱਚ ਇਸਨੂੰ ਲਪੇਟ ਕੇ ਰਬੜ ਬੈਂਡ ਨਾਲ ਬੰਨ ਦਿਓ 
  • ਜਦੋ ਇਹ ਇਕ ਵਾਰੀ ਸੁਰੱਖਿਅਤ ਹੋ ਜਾਂਦੀ ਹੈ, ਤਾਂ ਪੱਟੀ ਅਤੇ ਰੈਚੇਟ ਗੇਅਰ ਨੂੰ ਇੱਕ ਬੈਗ ਜਾ ਇੱਕ ਸੁੱਕੇ ਕੇਸ ਵਿੱਚ ਪਾਓ। 
  • ਇਸਨੂੰ ਰੱਖਣ ਤੋਂ ਪਹਿਲਾਂ ਇਸਦੇ, ਐਂਡ-ਫਿਟਿੰਗ, ਅਤੇ ਸਟ੍ਰੈਪ ਵਿੱਚ ਕਿਸੇ ਵੀ ਤਰ੍ਹਾਂ ਦੇ ਫਟਣ, ਨੁਕਸਾਨ, ਜਾਂ ਲੰਬਾਈ, ਵਿਗਾੜ ਦੀ ਪੂਰੀ ਤਰਾਂ ਨਾਲ ਜਾਂਚ ਕਰੋ ਜੇਕਰ ਤੁਸੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਦੇਖਦੇ ਹੋ ਤਾਂ ਤੁਹਾਨੂੰ ਆਪਣੇ ਟਰੱਕਿੰਗ ਉਪਕਰਣਾਂ ਨੂੰ ਬਦਲਣਾ ਪਏਗਾ। 

 ਸਿੱਟਾ :

ਜੇਕਰ ਤੁਸੀਂ ਵੀ ਇਸਦੀ ਵਰਰੋਂ ਨੂੰ ਗਹਿਰਾਈ ਤੱਕ ਜਾਨਣਾ ਚਾਹੁੰਦੇ ਹੋ ਜਾਂ ਇਸਨੂੰ ਖਰੀਦਣਾ ਚਾਹੁੰਦੇ ਹੋ ਤਾਂ ਬਰੈਮਪਟਨ ਸਟ੍ਰੈਪਸ ਕੰਪਨੀ ਨਾਲ ਅੱਜ ਹੀ ਸੰਪਰਕ ਕਰੋ।

Recommended Blog

Cargo Bar Vs. Jack Bar: Which One Would Be Suitable For Stabilising Loads in Vans & Trailers

Whether you have been planning to stabilize heavy or lightweight loads in your vans and trailers...

What Are Lifting Slings And What Factors Influence The Right Selection?

When working with heavy loads in construction, selecting the appropriate lifting equipment is...

What Are Load Binders And Their Different Types?

Securing the heavy load on a flatbed or low loader always comes down to one piece of equipment...

Why Does Size Matter While Choosing The Right Snatch Straps?

When it’s a concern about off-road recoveries, then selecting the right snatch strap, also...

How To Determine The Right Strap For Your Heavy Load?

Suppose you have loaded the heavy and expensive machinery on your flatbed, fixed down your straps...

How Can Long-Term Functionality of a Chain Hoist Be Achieved?

A well-maintained hoist chain guarantees durability, effective functionality and prevents accidents...